ਹਾਸ਼ੀਏ ਦੇ ਹਾਸਲ

ਹਾਸ਼ੀਏ ਦੇ ਹਾਸਲ ਇਕ ਅਜਿਹਾ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਉਹਨਾਂ ਕਵੀਆਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਸ਼ੁਰੂ ਤੋ ਹੀ ਹਾਸ਼ੀਏ ਤੇ ਧੱਕੇ ਗਏ ਹਨ। ਇਹ ਕਾਵਿ ਸੰਗ੍ਰਹਿ ਡਾ. ਰਾਜਿੰਦਰ ਪਾਲ ਸਿੰਘ ਅਤੇ ਡਾ.ਜੀਤ ਸਿੰਘ ਜੋਸ਼ੀ ਦੁਆਰਾ ਸੰਪਾਦਿਤ ਕੀਤਾ ਗਿਆ ਹੈ। ਇਹ ਪੁਸਤਕ 2013 ਵਿੱਚ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਛਾਪੀ ਗਈ। ਇਸ ਵਿੱਚ 30 ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ। ਹਾਸ਼ੀਏ ਦੇ ਹਾਸਲ ਪੁਸਤਕ ਵਿੱਚ ਗਦਰ ਲਹਿਰ ਬੱਬਰ ਅਕਾਲੀ ਲਹਿਰ,ਅਕਾਲੀ ਲਹਿਰ ਆਦਿ ਨਾਲ ਸੰਬੰਧਿਤ ਰਚਨਾਵਾਂ ਸ਼ਾਮਿਲ ਹਨ। ਇਸ ਵਿੱਚ ਔਰਤਾਂ ਦੇ ਸਾਹਿਤ ਨੂੰ ਵੀ ਵਿਸ਼ੇਸ਼ ਸਥਾਨ ਮਿਲਿਆ ਹੈ। ਇਸ ਕਾਵਿ ਸੰਗ੍ਰਹਿ ਵਿੱਚ ਕਿਰਸਾਨੀ, ਦਲਿਤ ਵਰਗ, ਸਮਰਾਜਵਾਦ, ਜੀਵਨ ਸੇਧ, ਅਤੇ ਔਰਤ ਦੀ ਸਥਿਤੀ ਨਾਲ ਸਬੰਧਿਤ ਵਿਸ਼ਿਆ ਨੂੰ ਸ਼ਾਮਿਲ ਕੀਤਾ ਗਿਆ ਹੈੋ।

ਕਵੀ ਅਤੇ ਕਵਿਤਾਵਾਂਸੋਧੋ