ਸੱਤ ਬਗਾਨੇ ਪੰਜਾਬੀ ਨਾਟਕਕਾਰ ਅਜਮੇਰ ਸਿੰਘ ਔਲਖ ਦੁਆਰਾ 1988 ਵਿੱਚ ਲਿਖਿਆ ਇੱਕ ਨਾਟਕ ਹੈ।[1] ਇਹ ਨਾਟਕ ਮਾਲਵੇ ਦੀ ਨਿਮਨ ਕਿਸਾਨੀ ਦੀ ਤ੍ਰਾਸਦੀ ਦੇ ਆਰਥਿਕ, ਸਮਾਜੀ, ਰਾਜਸੀ ਅਤੇ ਮਾਨਸਿਕ ਪਰਿਪੇਖ ਪੇਸ਼ ਕਰਦਾ ਹੈ। ਇਸ ਵਿੱਚ ਔਰਤ ਦੀ ਤ੍ਰਾਸਦੀ ਵੀ ਪੇਸ਼ ਹੁੰਦੀ ਹੈ। ਜੈ ਕੁਰ ਨੂੰ ਆਪਣੇ ਦਿਓਰ ਨਾਲ ਸਬੰਧ ਬਣਾਉਣੇ ਪੈਂਦੇ ਹਨ ਤਾਂ ਕਿ ਉਹਦੇ ਪੁੱਤਾਂ ਦੀ ਜ਼ਮੀਨ ਵੰਡੀ ਨਾ ਜਾਵੇ। ਜਦ ਸ਼ਰੀਕੇਬਾਜ਼ ਭੰਗੇ ਨੂੰ ਭੜਕਾ ਦਿੰਦੇ ਹਨ ਤਾਂ ਭੰਗਾ ਅੱਡ ਹੋ ਜਾਂਦਾ ਹੈ ਅਤੇ ਇਸ ਦੁੱਖ ਨਾਲ ਜੈ ਕੁਰ ਮਰ ਜਾਂਦੀ ਹੈ।

ਇਹ ਨਾਟਕ ਅਜਮੇਰ ਸਿੰਘ ਔਲਖ ਦੇ ਇਕਾਂਗੀ ਨਾਟਕ ਤੂੜੀ ਵਾਲਾ ਕੋਠਾ ਦਾ ਵਿਸਥਾਰ ਹੈ।

ਕਥਾਨਕ ਸੋਧੋ

ਇਸ ਨਾਟਕ ਨੂੰ ਕੁੱਲ ਤਿੰਨ ਐਕਟ ਅਤੇ 8 ਝਾਕੀਆਂ ਵਿੱਚ ਵੰਡਿਆ ਗਿਆ ਹੈ।

  • ਐਕਟ ਪਹਿਲਾ - 5 ਝਾਕੀਆਂ
  • ਐਕਟ ਦੂਜਾ - 2 ਝਾਕੀਆਂ
  • ਐਕਟ ਤੀਜਾ - 1 ਝਾਕੀ

ਐਪਿਕ ਥੀਏਟਰ ਦਾ ਪ੍ਰਭਾਵ ਸਿਰਜਣ ਲਈ ਨਾਟਕਕਾਰ ਨੇ ਹਰ ਝਾਕੀ ਦੇ ਅੰਤ ਵਿੱਚ ਬੋਲੀਆਂ ਪਾਉਂਦੇ ਦੋ ਗੱਭਰੂ ਵਰਤੇ ਹਨ।

ਪਾਤਰ ਸੋਧੋ

ਇਸ ਨਾਟਕ ਦੇ ਸਾਰੇ ਹੀ ਪਾਤਰ ਮਾਲਵੇ ਦੀ ਨਿਮਨ ਕਿਸਾਨੀ ਨਾਲ ਸਬੰਧਿਤ ਹਨ ਅਤੇ ਇਹਨਾਂ ਦੀ ਭਾਸ਼ਾ ਵੀ ਠੇਠ ਮਲਵਈ ਹੈ।

ਜੈ ਕੁਰ, ਬਚਨਾ, ਭੰਗਾ, ਨਾਹਰੀ, ਮਿੰਦੋ, ਕਰਮਾ, ਧਰਮਾ, ਧਿੰਦੀ, ਘੋਗਾ, ਚੰਦੂ ਚੁਗਲ, ਲੱਕੜਚੱਬ, ਮਰਾਝੋ, ਬਲਵੰਤ, ਇੰਦਰ, ਦੋ ਸੂਤਰਧਾਰ ਗੱਭਰੂ, ਪੁਲਿਸ - ਇੱਕ ਥਾਣੇਦਾਰ, ਇੱਕ ਹੌਲਦਾਰ, ਦੋ ਸਿਪਾਹੀ।[2]

ਹਵਾਲੇ ਸੋਧੋ

  1. ਅਜਮੇਰਔਲਖ.ਇਨ ਨਾਟ ਰਚਨਾ
  2. ਅਜਮੇਰ ਸਿੰਘ ਔਲਖ, ਸੱਤ ਬਗਾਨੇ, 2011, ਲੋਕਗੀਤ ਪ੍ਰਕਾਸ਼ਨ, xvi