ਪੰਜਾਬੀ ਭਾਸ਼ਾ ਦੇ ਵਾਕ ਦੀ ਬਣਤਰ ਅਤੇ ਵਰਗੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 74:
 
====ਆਗਿਆਵਾਚੀ ਵਾਕ====
ਆਗਿਆਵਾਚੀ ਵਾਕ ਉਹ ਹੁੰਦੇ ਹਨ ਜਿਹਨਾਂ ਦਾ ਪ੍ਰਤੀਕਰਮ ਕਿਸੇ ਕਾਰਜ ਵਿੱਚ ਹੁੰਦਾ ਹੈ । ਇਹਨਾਂ ਵਾਕਾਂ ਵਿੱਚ ਕਰਤਾ ਦੀ ਆਮ ਤੌਰ ਤੇ ਅਣਹੋਂਦ ਹੁੰਦੀ ਹੈ । ਇਹਨਾਂ ਵਾਕਾਂ ਵਿੱਚ ਕੇਵਲ ਆਗਿਆਬੋਧਕ ਤੇ ਇੱਛਾਬੋਧਕ ਕਿਰਿਆਵਾਂ ਆਉਂਦੀਆਂ ਹਨ । ਕਾਰਜੀ ਪੱਖੋਂ ਇਹਨਾਂ ਵਾਕਾਂ ਦੀ ਸੁਰ ਹੁਕਮੀਆਂ ਜਾਂ ਬੇਨਤੀਵਾਚਕ ਹੁੰਦੀ ਹੈ । ਬੇਨਤੀ ਜਾਂ ਹੁਕਮ ਦਾ ਵਕਤਾ ਦੇ ਉਚਾਰਨ ਲਹਿਜੇ ਜਾਂ ਵਕਤਾ / ਸਰੋਤਾ ਦੇ ਰਿਸ਼ਤੇ ਤੋਂ ਪਤਾ ਚਲਦਾ ਹੈ । ਆਮ ਤੌਰ ਤੇ ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਤੋਂ ਹੁਕਮ ਜਾਂ ਬੇਨਤੀ ਦਾ ਪਤਾ ਨਹੀਂ ਲਗਦਾ , ਪਰ ਕਿਸੇ ਵਾਕ ਵਿੱਚ ਆਦਰਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਜਾਂ ਫਿਰ ਆਦਰਬੋਧਕ ਆਗਿਆਵਾਚੀ ਕਿਰਿਆ ਰੂਪਾਂ ਦੀ ਵਰਤੋਂ ਕੀਤੀ ਜਾਵੇ ਤਾਂ ਵਾਕਾਂ ਦਾ ਬੇਨਤੀਵਾਚਕ ਸਰੂਪ ਨਿਸ਼ਚਿਤ ਹੋ ਜਾਂਦਾ ਹੈ ।
*ਚਾਹ ਲਿਆਓ !
*ਕਿਰਪਾ ਕਰਕੇ ਦੁੱਧ ਲਿਆਓ !
 
====ਬਿਆਨੀਆ ਵਾਕ====
ਬਿਆਨੀਆ ਵਾਕਾਂ ਵਿੱਚ ਕਿਸੇ ਪ੍ਰਕਾਰ ਦੀ ਹਾਂ ਵਾਚਕ ਜਾਂ ਨਾਂਹ ਵਾਚਕ ਸੂਚਨਾ ਦਿੱਤੀ ਜਾਂਦੀ ਹੈ । ਇਹ ਵਾਕ ਵਰਣਨਮੁੱਖ ਹੁੰਦੇ ਹਨ । ਇਹਨਾਂ ਵਾਕਾਂ ਵਿੱਚ ਕਿਸੇ ਤੱਥ ਜਾਂ ਸੱਚਾਈ ਨੂੰ ਬਿਆਨ ਕੀਤਾ ਜਾਂਦਾ ਹੈ ਜਾਂ ਕਿਸੇ ਘਟਨਾ ਵਸਤ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੁੰਦੀ ਹੈ । ਜਿਵੇਂ:-