ਪੰਜਾਬੀ ਭਾਸ਼ਾ ਅਤੇ ਇਸਦੀਆਂ ਬੋਲੀਆਂ/ਗੁਆਂਢੀ ਭਾਸ਼ਾਵਾਂ ਨਾਲ ਸੰਬੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 38:
ਉੱਤਰੀ ਅਤੇ ਦੱਖਣੀ ਪੰਜਾਬੀ ਉਪਬੋਲੀਆਂ ਦੇ ਕਾਰਕ ਪਿਛੇਤਰ ਅਤੇ ਮੂਲ ਕਿਰਿਆ ਦਾ ਭੂਤਕਾਲ ਵੀ ਸਿੰਧੀ ਅਤੇ ਦਾਰਦੀ ਭਾਸ਼ਾਵਾਂ ਨਾਲ ਮਿਲਦੇ-ਜੁਲਦੇ ਹਨ। ਜਿਵੇਂ ਕਸ਼ਮੀਰੀ ਵਿਚ ''ਮਾਲੁ'' ਤੋਂ ''ਮੋਲੁ'' (ਪਿਉ) ਅਤੇ ''ਮਾਜੁ'' ਤੋਂ ''ਮੋਜੁ'' (ਮਾਂ); ਇਸੇ ਤਰ੍ਹਾਂ ਮੁਲਤਾਨੀ ਉਪਬੋਲੀ ਵਿੱਚ ''ਕੁੱਕੜੁ'' ਤੋਂ ''ਕੁੱਕੁੜ''; ''ਵਾਹੜੁ'' ਤੋਂ ''ਵਾਹੁੜ'' (ਵਹਿੜਾ); ''ਕੁੱਕੜਿ'' ਤੋਂ ''ਕੁੱਕਿੜ'' ਅਤੇ ''ਵਾਹੜਿ'' ਤੋਂ ''ਵਾਹਿੜ''।
ਇਸੇ ਤਰ੍ਹਾਂ ਮੂਲ ਕਿਰਿਆ ਦਾ ਭੂਤਕਾਲ ਪੰਜਾਬੀ ਵਿਚ ''ਸਾ'', ''ਸੀ''; ਦੱਖਣੀ ਉਪਬੋਲੀਆਂ ਵਿੱਚ ''ਆਹਾ'', ''ਆਹ'', ''ਅਸਾ'', ''ਆਸਾ'', ''ਸਾ'' ਆਦਿ ਹੈ ਅਤੇ ਕਸ਼ਮੀਰੀ ਵਿਚ ''ਓਸੁ'' (''ਅਸੁ'' ਤੋਂ) ਹੈ। ਪਰ ਹਿੰਦੀ ਵਿੱਚ ਮੂਲ ਕਿਰਿਆ ਦਾ ਭੂਤਕਾਲ ''ਥਾ'' ਹੈ।
ਪੰਜਾਬੀ ਦੀਆਂ ਉੱਤਰੀ ਉਪਬੋਲੀਆਂ ਦੀ ਸ਼ਬਦਾਵਲੀ ਵੀ ਕਸ਼ਮੀਰੀ ਨਾਲ ਮਿਲਦੀ ਜੁਲਦੀ ਹੈ, ਜਿਵੇਂ ਪੂਰੇ ਭਾਰਤ ਅਤੇ ਪੰਜਾਬ ਵਿਚ ਜਿੱਥੇ '''''ਜਾਣਾ''''' ਸ਼ਬਦ ਵਰਤਿਆ ਜਾਂਦਾ ਹੈ, ਉਥੇ ਪੋਠੋਹਾਰੀ ਵਿਚ '''''ਗਛਣਾ''''' ਵਧੇਰੇ ਸੁਣੀਦਾ ਹੈ ਜੋ ਕਸ਼ਮੀਰੀ '''''ਗਤ੍ਸ਼ੁਨ''''' ਨਾਲ ਮਿਲਦਾ-ਜੁਲਦਾ ਹੈ। ਕਈ ਵਾਰ ਕਸ਼ਮੀਰੀ ਦੇ ਕੁਝ ਔਖੇ ਸ਼ਬਦਾਂ ਦਾ ਮੂਲ ਸਮਝਣ ਲਈ ਭਾਸ਼ਾ-ਵਿਗਿਆਨੀ ਪੋਠੋਹਾਰੀ ਬੋਲੀਆਂ ਦਾ ਸਹਾਰਾ ਲੈਂਦੇ ਰਹੇ ਹਨ।