ਪੰਜਾਬੀ ਭਾਸ਼ਾ ਅਤੇ ਇਸਦੀਆਂ ਬੋਲੀਆਂ/ਗੁਆਂਢੀ ਭਾਸ਼ਾਵਾਂ ਨਾਲ ਸੰਬੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 30:
| '''ਕਸ਼ਮੀਰੀ''' || ਅਸਿ || ਤੁਹਿ
|}
</br>'''ਪੜ੍ਹਨਾਂਵੀ ਪਿਛੇਤਰ''' ਪੰਜਾਬੀ, ਸਿੰਧੀ ਅਤੇ ਦਾਰਦੀ ਭਾਸ਼ਾਵਾਂ ਦੀ ਇਕ ਖ਼ਾਸ ਵਿਸ਼ੇਸ਼ਤਾ ਹੈ, ਜਿਵੇਂ: ''ਆਖਿਉਸ'' - ''ਉਸ ਨੂੰ ਆਖ''। ਇਹ ਲੱਛਣ ਹਿੰਦੀ ਵਿਚ ਨਹੀ ਮਿਲਦਾ (ਪੰਜਾਬੀ ਦੀਆਂ ਕੁਝ ਪੂਰਬੀ ਉਪ-ਬੋਲੀਆਂ ਵਿਚ ਵੀ ਇਹ ਲੱਛਣ ਨਹੀਂ ਮਿਲਦਾ)।
 
</br>
ਸਿੰਧੀ ਅਤੇ ਪੰਜਾਬੀ ਭਾਸ਼ਾਵਾਂ ਇਕ ਦੂਜੇ ਬਹੁਤ ਨੇੜੇ ਹਨ। ਸਿੰਧ ਦੇ ਇਕ ਵੱਡੇ ਹਿੱਸੇ ਵਿਚ ਪੰਜਾਬ ਤੋਂ ਆ ਕੇ ਵਸੇ ਲੋਕ ਅੱਧੀ-ਅੱਧੀ ਭਾਸ਼ਾ ਬੋਲਦੇ ਹਨ, ਭਾਵ ਅੱਧੀ ਪੰਜਾਬੀ-ਅੱਧੀ ਸਿੰਧੀ। ਦੱਖਣੀ ਪੰਜਾਬ ਦੀਆਂ ਉਪਬੋਲੀਆਂ ਦਾ ਉਚਾਰਣ ਵੀ ਸਿੰਧੀ ਨਾਲ ਬਹੁਤ ਮਿਲਦਾ-ਜੁਲਦਾ, ਦੂਹਰੇ-ਵਿਅੰਜਨ ਅਕਸਰ ਸੁਨਣ ਨੂੰ ਮਿਲ ਜਾਂਦੇ ਹਨ ਜੋ ਕੇ ਸਿੰਧੀ ਭਾਸ਼ਾ ਦੀ ਖ਼ਾਸੀਅਤ ਹਨ। ਉਚਾਰਣ ਤੋਂ ਬਿਨਾ ਬਹੁਤ ਸਾਰੇ ਕਾਰਕ ਪਿਛੇਤਰ ਵੀ ਸਿੰਧੀ ਅਤੇ ਦੱਖਣੀ ਪੰਜਾਬ ਦੀਆਂ ਉਪਬੋਲੀਆਂ ਦੇ ਮਿਲਦੇ-ਜੁਲਦੇ ਹਨ।
</br>
 
ਉੱਤਰੀ ਅਤੇ ਦੱਖਣੀ ਪੰਜਾਬੀ ਉਪਬੋਲੀਆਂ ਦੇ ਕਾਰਕ ਪਿਛੇਤਰ ਅਤੇ ਮੂਲ ਕਿਰਿਆ ਦਾ ਭੂਤਕਾਲ ਵੀ ਸਿੰਧੀ ਅਤੇ ਦਾਰਦੀ ਭਾਸ਼ਾਵਾਂ ਨਾਲ ਮਿਲਦੇ-ਜੁਲਦੇ ਹਨ। ਜਿਵੇਂ ਕਸ਼ਮੀਰੀ ਵਿਚ ''ਮਾਲੁ'' ਤੋਂ ''ਮੋਲੁ'' (ਪਿਉ) ਅਤੇ ''ਮਾਜੁ'' ਤੋਂ ''ਮੋਜੁ'' (ਮਾਂ); ਇਸੇ ਤਰ੍ਹਾਂ ਮੁਲਤਾਨੀ ਉਪਬੋਲੀ ਵਿੱਚ ''ਕੁੱਕੜੁ'' ਤੋਂ ''ਕੁੱਕੁੜ''; ''ਵਾਹੜੁ'' ਤੋਂ ''ਵਾਹੁੜ'' (ਵਹਿੜਾ); ''ਕੁੱਕੜਿ'' ਤੋਂ ''ਕੁੱਕਿੜ'' ਅਤੇ ''ਵਾਹੜਿ'' ਤੋਂ ''ਵਾਹਿੜ''।
ਇਸੇ ਤਰ੍ਹਾਂ ਮੂਲ ਕਿਰਿਆ ਦਾ ਭੂਤਕਾਲ ਪੰਜਾਬੀ ਵਿਚ ''ਸਾ'', ''ਸੀ''; ਦੱਖਣੀ ਉਪਬੋਲੀਆਂ ਵਿੱਚ ''ਆਹਾ'', ''ਆਹ'', ''ਅਸਾ'', ''ਆਸਾ'', ''ਸਾ'' ਆਦਿ ਹੈ ਅਤੇ ਕਸ਼ਮੀਰੀ ਵਿਚ ''ਓਸੁ'' (''ਅਸੁ'' ਤੋਂ) ਹੈ। ਪਰ ਹਿੰਦੀ ਵਿੱਚ ਮੂਲ ਕਿਰਿਆ ਦਾ ਭੂਤਕਾਲ ''ਥਾ'' ਹੈ।