ਪੰਜਾਬੀ ਭਾਸ਼ਾ ਦੇ ਵਾਕ ਦੀ ਬਣਤਰ ਅਤੇ ਵਰਗੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 2:
===ਵਾਕ ਦੀ ਪਰਿਭਾਸ਼ਾ===
#ਬਲੂਮਫੀਲਡ ਅਨੁਸਾਰ (BLOOMFIELD, LANGUAGE) :- “ ਵਾਕ ਇੱਕ ਸੁਤੰਤਰ ਭਾਸ਼ਕ ਰੂਪ ਹੈ, ਜੋ ਕਿਸੇ ਵੀ ਹੋਰ ਵੱਡੇ ਭਾਸ਼ਾਈ ਰੂਪ ਦਾ ਅੰਗ ਨਹੀਂ ਹੁੰਦਾ ”।
 
# ਲਾਇਨਜ ਅਨੁਸਾਰ (LYONS, INTRODUCTION TO THEORETICAL LINGUISTICS) :- “ ਵਾਕ ਵਿਆਕਰਨਕ ਵਿਸ਼ਲੇਸ਼ਣ ਦੀ ਸਭ ਤੋਂ ਵੱਡੀ ਇਕਾਈ ਹੈ ” ।
 
# ਡਾ. ਬਲਦੇਵ ਸਿੰਘ ਚੀਮਾਂ ਅਨੁਸਾਰ :- “ ਵਿਆਕਰਨਕ ਅਧਿਐਨ ਦੀ ਵੱਡੀ ਤੋਂ ਵੱਡੀ ਇਕਾਈ ਨੂੰ ਵਾਕ ਆਖਿਆ ਜਾਂਦਾ ਹੈ । ਵਾਕ ਆਪਣੀ ਸੰਰਚਨਾਤਮਕ ਬਤਰ ਕਰਕੇ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ ” ।
 
# ਜੋਗਿੰਦਰ ਸਿੰਘ ਪੁਆਰ ਅਨੁਸਾਰ :- “ ਵਾਕ ਸ਼ਬਦਾਂ / ਵਾਕੰਸ਼ਾਂ / ਉਪਵਾਕਾਂ ਦਾ ਸਮੂਹ ਹੁੰਦਾ ਹੈ । ਇਸ ਵਿੱਚ ਸ਼ਬਦ / ਵਾਕੰਸ਼ / ਉਪਵਾਕ ਕਿਸੇ ਖਾਸ ਤਰਤੀਬ ਵਿੱਚ ਵਿਚਰਦੇ ਹਨ ” ।
 
ਕੋਈ ਸ਼ਬਦ ਲੜੀ ਵਾਕ ਤਦ ਹੀ ਬਣਦੀ ਹੈ ਜਦ ਉਹ ਕਿਸੇ ਕੜੀਦਾਰ ਸੰਬੰਧਾਂ ਵਿੱਚ ਬੱਝ ਕੇ ਕਿਸੇ ਕਾਰਜ ਦਾ ਪ੍ਰਗਟਾਵਾ ਕਾਲ ਵਿੱਚ ਕਰੇ । ਰਵਾਇਤੀ ਵਿਆਕਰਨ ਅਨੁਸਾਰ ਵਾਕ ਉਦੇਸ਼ ਤੇ ਵਿਧੇ ਦੀ ਰਚਨਾ ਵਾਲ਼ਾ ਪ੍ਰਬੰਧ ਹੈ । ਉਦੇਸ਼ ਅਤੇ ਵਿਧੇ ਦੋਵੇਂ ਵਾਕ ਦੇ ਕਾਰਜੀ ਅੰਗ ਹਨ । ਵਾਕ ਵਿੱਚ ਜਿਸ ਬਾਰੇ ਕੁੱਝ ਕਿਹਾ ਗਿਆ ਹੁੰਦਾ ਹੈ ਉਸਨੂੰ ਉਦੇਸ਼ ਕਿਹਾ ਜਾਂਦਾ ਹੈ ਅਤੇ ਜੋ ਕੁੱਝ ਉਦੇਸ਼ ਬਾਰੇ ਕਿਹਾ ਜਾਂਦਾ ਹੈ ਉਸਨੂੰ ਵਿਧੇ ਦਾ ਨਾਂ ਦਿੱਤਾ ਜਾਂਦਾ ਹੈ । ਜਿਵੇਂ:-
ਕੁੜੀ ਖੇਡ ਰਹੀ ਹੈ ।
ਉਦੇਸ਼ ਵਿਧੇ
ਆਧੁਨਿਕ ਭਾਸ਼ਾ ਵਿਗਿਆਨੀ ਉਦੇਸ਼ ਅਤੇ ਵਿਧੇ ਦੀ ਥਾਂ ਉੱਪਰ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਦੀ ਵਰਤੋਂ ਕਰਦੇ ਹਨ । ਅਜੋਕੇ ਵਿਆਕਰਨ ਅਨੁਸਾਰ ਵਾਕ ਦੇ ਵਰਗੀਕਰਨ ਦੇ ਦੋ ਮੁੱਖ ਆਧਾਰ ਸਥਾਪਿਤ ਕੀਤੇ ਗਏ ਹਨ।
ਲਾਈਨ 23 ⟶ 26:
#ਸਧਾਰਨ ਵਾਕ
#ਸੰਯੁਕਤ ਵਾਕ
#ਮਿਸ਼ਰਤ ਵਾਕ ।
 
===ਸਧਾਰਨ ਵਾਕ ਦੀ ਬਣਤਰ ਦੇ ਪੈਟਰਨ===
ਸਧਾਰਨ ਵਾਕ ਵਿੱਚ ਸਿਰਫ ਇੱਕ ਸਵਾਧੀਨ ਉਪਵਾਕ ਹੁੰਦਾ ਹੈ । ਇਸ ਸਵਾਧੀਨ ਉਪਵਾਕ ਵਿੱਚ ਸਿਰਫ ਇੱਕ ਕਿਰਿਆ ਵਾਕੰਸ਼ ਆ ਸਕਦਾ ਹੈ, ਜਿਸਦਾ ਰੂਪ ਕਾਲਕੀ ਹੁੰਦਾ ਹੈ । ਇਸ ਕਿਰਿਆ ਵਾਕੰਸ਼ ਨਾਲ਼ ਹੋਰ ਬਾਕੀ ਕਿਰਿਆ ਵਾਕੰਸ਼ ਆ ਜਾਂਦੇ ਹਨ ਜਿਵੇਂ:- ਨਾਂਵ ਵਾਕੰਸ਼, ਵਿਸ਼ੇਸ਼ਣ ਵਾਕੰਸ਼, ਕਿਰਿਆ ਵਿਸ਼ੇਸ਼ਣ ਵਾਕੰਸ਼ ਆਦਿ ਜੁੜ ਕੇ ਉਪਵਾਕ ਦਾ ਵਿਸਥਾਰ ਕਰ ਸਕਦੇ ਹਨ । ਸਧਾਰਨ ਵਾਕਾਂ ਨੂੰ ਸਮਝਣ ਲਈ ਇਹਨਾਂ ਵਾਕੰਸ਼ਾਂ ਦੇ ਆਪਸ ਵਿੱਚ ਜੁੜਨ ਦੀ ਪ੍ਰਕਿਰਿਆ ਨੂੰ ਸਮਝਣਾ ਜਰੂਰੀ ਹੁੰਦਾ ਹੈ । ਇਹਨਾਂ ਵਾਕੰਸ਼ਾਂ ਦੇ ਆਪਸੀ ਸੰਬੰਧਾਂ ਦੇ ਆਧਾਰ ਤੇ ਸਧਾਰਨ ਵਾਕਾਂ ਦੇ ਕੁੱਝ ਨਿਸ਼ਚਿਤ ਪੈਟਰਨ ਵੇਖੇ ਜਾ ਸਕਦੇ ਹਨ, ਜੋ ਇਸ ਪ੍ਰਕਾਰ ਹਨ:-