ਪੰਜਾਬੀ ਭਾਸ਼ਾ ਦੇ ਵਾਕ ਦੀ ਬਣਤਰ ਅਤੇ ਵਰਗੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 70:
====ਪ੍ਰਸ਼ਨਵਾਚੀ ਵਾਕ====
ਪ੍ਰਸ਼ਨਵਾਚੀ ਵਾਕ ਦੁਆਰਾ ਕੋਈ ਪ੍ਰਸ਼ਨ ਪੁੱਛਿਆ ਗਿਆ ਹੁੰਦਾ ਹੈ । ਇਹਨਾਂ ਦੀ ਸਿਰਜਣਾ ਦੋ ਪ੍ਰਕਾਰ ਹੁੰਦੀ ਹੈ । ਪਹਿਲੇ ਪ੍ਰਕਾਰ ਦੇ ਪ੍ਰਸ਼ਨਵਾਚਕ ਵਾਕਾਂ ਵਿੱਚ ਕਿਸੇ ਪ੍ਰਸ਼ਨ ਸੂਚਕ ਸ਼ਬਦ ਦੀ ਵਰਤੋਂ ਹੁੰਦੀ ਹੈ । ਜਦੋਂ ਕਿ ਦੂਜੀ ਪ੍ਰਕਾਰ ਦੇ ਪ੍ਰਸ਼ਨਵਾਚਕ ਵਿੱਚ ਇਸ ਪ੍ਰਕਾਰ ਦੀ ਵਰਤੋਂ ਲਾਜਮੀ ਨਹੀਂ ਹੁੰਦੀ । ਦੂਜੀ ਪ੍ਰਕਾਰ ਦੇ ਵਾਕਾਂ ਵਿੱਚ ਵਕਤੇ ਦੇ ਉਚਾਰਨ ਲਹਿਜੇ ਦੇ ਆਧਾਰ ਤੇ ਹੀ ਪ੍ਰਸਨਵਾਚਕ ਵਾਕਾਂ ਦੀ ਸਿਰਜਣਾ ਹੁੰਜੀ ਹੈ ।
*ਕੀ ਤੁਸੀਂ ਕਿਤਾਬ ਪੜ੍ਹ ਲਈ ਹੈ ?
*ਤੁਸੀਂ ਕਿਤਾਬ ਪੜ੍ਹ ਲਈ ਹੈ ?
 
2. ====ਆਗਿਆਵਾਚੀ ਵਾਕ :-====
ਆਗਿਆਵਾਚੀ ਵਾਕ ਉਹ ਹੁੰਦੇ ਹਨ ਜਿਹਨਾਂ ਦਾ ਪ੍ਰਤੀਕਰਮ ਕਿਸੇ ਕਾਰਜ ਵਿੱਚ ਹੁੰਦਾ ਹੈ । ਇਹਨਾਂ ਵਾਕਾਂ ਵਿੱਚ ਕਰਤਾ ਦੀ ਆਮ ਤੌਰ ਤੇ ਅਣਹੋਂਦ ਹੁੰਦੀ ਹੈ । ਇਹਨਾਂ ਵਾਕਾਂ ਵਿੱਚ ਕੇਵਲ ਆਗਿਆਬੋਧਕ ਤੇ ਇੱਛਾਬੋਧਕ ਕਿਰਿਆਵਾਂ ਆਉਂਦੀਆਂ ਹਨ । ਕਾਰਜੀ ਪੱਖੋਂ ਇਹਨਾਂ ਵਾਕਾਂ ਦੀ ਸੁਰ ਹੁਕਮੀਆਂ ਜਾਂ ਬੇਨਤੀਵਾਚਕ ਹੁੰਦੀ ਹੈ । ਬੇਨਤੀ ਜਾਂ ਹੁਕਮ ਦਾ ਵਕਤਾ ਦੇ ਉਚਾਰਨ ਲਹਿਜੇ ਜਾਂ ਵਕਤਾ / ਸਰੋਤਾ ਦੇ ਰਿਸ਼ਤੇ ਤੋਂ ਪਤਾ ਚਲਦਾ ਹੈ । ਆਮ ਤੌਰ ਤੇ ਇਸ ਪ੍ਰਕਾਰ ਦੇ ਵਾਕਾਂ ਦੀ ਬਣਤਰ ਤੋਂ ਹੁਕਮ ਜਾਂ ਬੇਨਤੀ ਦਾ ਪਤਾ ਨਹੀਂ ਲਗਦਾ , ਪਰ ਕਿਸੇ ਵਾਕ ਵਿੱਚ ਆਦਰਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਜਾਂ ਫਿਰ ਆਦਰਬੋਧਕ ਆਗਿਆਵਾਚੀ ਕਿਰਿਆ ਰੂਪਾਂ ਦੀ ਵਰਤੋਂ ਕੀਤੀ ਜਾਵੇ ਤਾਂ ਵਾਕਾਂ ਦਾ ਬੇਨਤੀਵਾਚਕ ਸਰੂਪ ਨਿਸ਼ਚਿਤ ਹੋ ਜਾਂਦਾ ਹੈ ।
ਚਾਹ ਲਿਆਓ !
*ਚਾਹ ਲਿਆਓ !
*ਕਿਰਪਾ ਕਰਕੇ ਦੁੱਧ ਲਿਆਓ !
====ਬਿਆਨੀਆ ਵਾਕ :- ====
ਬਿਆਨੀਆ ਵਾਕਾਂ ਵਿੱਚ ਕਿਸੇ ਪ੍ਰਕਾਰ ਦੀ ਹਾਂ ਵਾਚਕ ਜਾਂ ਨਾਂਹ ਵਾਚਕ ਸੂਚਨਾ ਦਿੱਤੀ ਜਾਂਦੀ ਹੈ । ਇਹ ਵਾਕ ਵਰਣਨਮੁੱਖ ਹੁੰਦੇ ਹਨ । ਇਹਨਾਂ ਵਾਕਾਂ ਵਿੱਚ ਕਿਸੇ ਤੱਥ ਜਾਂ ਸੱਚਾਈ ਨੂੰ ਬਿਆਨ ਕੀਤਾ ਜਾਂਦਾ ਹੈ ਜਾਂ ਕਿਸੇ ਘਟਨਾ ਵਸਤ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੁੰਦੀ ਹੈ । ਜਿਵੇਂ:-
*ਦਿੱਲੀ ਭਾਰਤ ਦੀ ਰਾਜਧਾਨੀ ਹੈ ।
 
ਸਿੱਟਾ:- ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਾਕ ਵਿਆਕਰਨ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ । ਇਸਨੂੰ ਅਸੀਂ ਬਣਤਰ ਅਤੇ ਕਾਰਜ ਦੇ ਆਧਾਰ ਤੇ ਵੰਡ ਕੇ ਇਸਦਾ ਵਰਗੀਕਰਨ ਕਰ ਸਕਦੇ ਹਾਂ ।
=====ਸਿੱਟਾ=====
ਸਿੱਟਾ:- ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਾਕ ਵਿਆਕਰਨ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ । ਇਸਨੂੰ ਅਸੀਂ ਬਣਤਰ ਅਤੇ ਕਾਰਜ ਦੇ ਆਧਾਰ ਤੇ ਵੰਡ ਕੇ ਇਸਦਾ ਵਰਗੀਕਰਨ ਕਰ ਸਕਦੇ ਹਾਂ ।